¡Sorpréndeme!

ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ

2025-05-14 1 Dailymotion

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਇੱਕ ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਇਹ ਮਾਮਲਾ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਦਾ ਜਿੱਥੇ ਪੁੱਤ ਵੱਲੋਂ ਆਪਣੇ ਪਿਓ ਦੇ ਹੱਥ ਬੰਨ੍ਹ ਕੇ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਸੀ ਪਠਾਣਾ ਰਾਜ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਰਜਿੰਦਰਗੜ੍ਹ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ। ਜਿਸ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਬਲਜਿੰਦਰ ਸਿੰਘ ਦੇ ਡੈਡ ਬਾਡੀ ਭਾਖੜਾ ਨਹਿਰ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੰਢਾ ਖੇੜੀ ਤੋਂ ਮਿਲੀ ਹੈ। ਜਿਸ ਦਾ ਪੋਸਟ ਮਾਡਲ ਕਰਵਾਇਆ ਗਿਆ। ਉੱਥੇ ਹੀ ਇਸ ਸਬੰਧੀ ਮ੍ਰਿਤਕ ਬਲਜਿੰਦਰ ਸਿੰਘ ਦੀ ਬੇਟੀ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਭਰਾ ਖੁਸ਼ਪ੍ਰੀਤ ਸਿੰਘ ਦਾ ਜ਼ਮੀਨ ਨੂੰ ਲੈ ਕੇ ਆਪਣੇ ਪਿਤਾ ਬਲਜਿੰਦਰ ਦੇ ਸਿੰਘ ਦੇ ਨਾਲ ਝਗੜਾ ਚੱਲ ਰਿਹਾ ਸੀ।