¡Sorpréndeme!

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਜਗ੍ਹਾ 'ਤੇ ਬਣਿਆ ਨਸ਼ਾ ਤਸਕਰ ਦਾ ਢਾਹਿਆ ਘਰ, 29 ਮੁਕੱਦਮੇ ਦਰਜ

2025-05-13 16 Dailymotion

ਫਿਰੋਜ਼ਪੁਰ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਵਾਰ ਫਿਰ ਸਰਕਾਰ ਦਾ ਪੀਲਾ ਪੰਜਾ ਨਸ਼ਾ ਤਸਕਰ ਦੇ ਘਰ ਉੱਪਰ ਚੱਲਿਆ ਹੈ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜੋਗਿੰਦਰ ਸਿੰਘ ਨਾਮ ਦਾ ਇਹ ਨਸ਼ਾ ਤਸਕਰ ਫਿਲਹਾਲ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਅਤੇ ਇਸਦੇ ਪਰਿਵਾਰ ਉੱਪਰ ਕੁੱਲ 29 ਮੁਕੱਦਮੇ ਐੱਨਡੀਪੀਸੀ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਦਰਜ ਹਨ। ਇਸ ਵੱਲੋਂ ਪ੍ਰੋਵੈਂਸ਼ਨ ਗੌਰਮੈਂਟ ਦੀ ਇੱਕ ਏਕੜ ਜਗ੍ਹਾ ਉੱਪਰ ਨਜਾਇਜ਼ ਕਬਜਾ ਕਰਕੇ ਘਰ ਦਾ ਉਸਾਰੀ ਕੀਤੀ ਗਈ ਸੀ। ਜਿਸ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਤੋਂ ਬਾਅਦ ਢਹਿ-ਢੇਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਹੋਰ ਵੀ ਪ੍ਰੋਪਰਟੀ ਦੀ ਪਛਾਣ ਕੀਤੀ ਜਾ ਰਹੀ। ਜਿਸ ਉੱਪਰ ਇਸ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਵੇ ਜਾਂ ਫਿਰ ਨਸ਼ਾ ਵੇਚ ਕੇ ਨਜਾਇਜ਼ ਪ੍ਰੋਪਰਟੀ ਖਰੀਦੀ ਹੋਵੇ ਉਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।