¡Sorpréndeme!

ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?

2025-05-10 9 Dailymotion

ਹੈਦਰਾਬਾਦ ਡੈਸਕ: ਸਾਨੂੰ ਤਾਂ ਹੁਣ ਘਰ 'ਚ ਰਹਿਣ ਲੱਗੇ ਵੀ ਡਰ ਲੱਗ ਰਿਹਾ, ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸੇ ਕਾਰਨ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਇਹ ਕਹਿਣਾ ਪੰਜਾਬ ਦੇ ਲੋਕਾਂ ਦਾ ਹੈ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਲਗਾਤਾਰ ਰਿਸ਼ਤੇ ਖਰਾਬ ਹੋ ਰਹੇ ਹਨ ਅਤੇ ਹਾਲਾਤ ਵੀ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭਗਤਣਾ ਪਿਆ। ਖਾਸ ਕਰਕੇ ਸਰੱਹਦੀ ਖੇਤਰਾਂ 'ਚ ਰਹਿੰਦੇ ਲੋਕ ਭੁਗਤ ਰਹੇ ਹਨ, ਰਾਤ ਵੀ ਪੰਜਾਬ 'ਚ ਕਈ ਥਾਵਾਂ 'ਤੇ ਧਮਾਕੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕਾਬਲੇਜ਼ਿਕਰ ਹੈ ਦੋਵਾਂ ਦੇਸ਼ਾਂ 'ਤ ਵੱਧ ਰਹੇ ਤਣਾਅ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਹਮਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਈਟੀਵੀ ਭਾਰਤ ਵੱਲੋਂ ਵੀ ਸਭ ਤੋਂ ਪ੍ਰਸਾਸ਼ਨ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ਼ ਕੀਤੀ ਜਾਂਦੀ ਹੈ।