ਤਰਨਤਾਰਨ: ਪੱਟੀ ਦੇ ਨਜ਼ਦੀਕੀ ਪਿੰਡ ਸਰਾਲੀ ਮੰਡਾਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਏ ਜਿਥੇ ਕਰੀਂਬ 15 ਸਾਲਾਂ ਦੀ ਨਾਬਲਿਕ ਲੜਕੀ ਨਾਲ ਉਸ ਦੇ ਰਿਸ਼ਤੇਦਾਰੀ ਲਗਦੇ ਜੀਜੇ ਨੇ ਬਲਾਤਕਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਕਰਨ ਉਪਰੰਤ ਪਰਚਾ ਦਰਜ ਕਰ ਦਿੱਤਾ ਹੈ। ਇਸ ਸੰਬੰਧੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਜਵਾਈ ਜੋ ਕਿ 4 ਮਹੀਨੇ ਤੋਂ ਉਨ੍ਹਾਂ ਕੋਲ ਰਹਿ ਰਿਹਾ ਸੀ, ਉਸ ਵਲੋਂ ਉਨ੍ਹਾਂ ਦੀ ਲੜਕੀ ਨੂੰ ਬਾਜ਼ਾਰ ਵਿਚੋਂ ਸਮਾਨ ਲਿਆਉਣ ਦੇ ਬਹਾਨੇ ਮੋਟਰਸਾਈਕਲ 'ਤੇ ਧੋਖੇ ਨਾਲ ਅੰਮ੍ਰਿਤਸਰ ਤੋਂ ਟ੍ਰੇਨ ਰਾਹੀਂ ਭੋਪਾਲ ਲਿਜਾਕੇ ਉਸ ਨਾਲ ਗ਼ਲਤ ਹਰਕਤ ਕੀਤੀ ਗਈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਜੀਨਾਵਾਂ ਕਰਨ ਦੇ ਦਬਾਅ ਹੇਠ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਨੂੰ ਹੁਣ ਇਨ੍ਹਾਂ ਕੋਲੋ ਖ਼ਤਰਾ ਬਣਿਆ ਹੋਇਆ ਹੈ। ਪੀੜਿਤ ਲੜਕੀ ਨੇ ਕਿਹਾ ਕਿ ਉਸ ਨੂੰ ਬਾਜ਼ਾਰ ਦੇ ਬਹਾਨੇ ਉਹ ਆਪਣੇ ਦੋਸਤ ਕੋਲ ਭੋਪਾਲ ਲੈ ਗਿਆ। ਜਿੱਥੇ ਉਸਨੂੰ 7/8 ਦਿਨ ਰੱਖਿਆ ਅਤੇ ਗ਼ਲਤ ਹਰਕਤ ਕੀਤੀ ਥਾਣਾ ਪੱਟੀ ਦੇ ਐੱਸਐੱਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਮੁਲਜ਼ਮ ਜਗਰੂਪ ਸਿੰਘ ਨੂੰ ਕਾਬੂ ਕਰ ਉਸ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।