¡Sorpréndeme!

ਟ੍ਰੈਫਿਕ ਪੁਲਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਜ਼ੀਰਾ ਆਏ ਸਾਹਮਣੇ, ਦੱਸਿਆ ਸਾਰਾ ਸੱਚ

2025-05-06 1 Dailymotion

ਫਿਰੋਜ਼ਪੁਰ: ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਦੀ ਰੱਜ ਕੇ ਬੇਇਜ਼ਤੀ ਕੀਤੀ ਗਈ ਤੇ ਉਸ ਉੱਤੇ ਇਲਜ਼ਾਮ ਲਗਾਏ ਗਏ ਕਿ ਉਸ ਵੱਲੋਂ ਪੈਸੇ ਲਏ ਗਏ ਹਨ। ਬਾਅਦ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਚਲਾਨ ਕੀਤਾ ਗਿਆ ਸੀ। ਜਿਸ ਨੂੰ ਲੈਕੇ ਡੀਐਸਪੀ ਜ਼ੀਰਾ ਗੁਰਦੀਪ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰੀਕੇ ਹੈੱਡ 'ਤੇ ਹਾਈਟੈਕ ਨਾਕੇਬੰਦੀ ਕੀਤੀ ਗਈ ਹੈ। ਜਿਸ ਦੌਰਾਨ ਆਉਣ ਜਾਣ ਵਾਲੇ ਵਿਅਕਤੀਆਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਕਾਗਜ਼ਾਤ ਪੂਰੇ ਨਾ ਹੋਣ 'ਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਜਿਸ ਦਾ ਚਲਾਨ ਕੀਤਾ ਗਿਆ ਸੀ। ਉਸ ਵੱਲੋਂ ਪੁਲਿਸ ਮੁਲਾਜ਼ਮਾਂ ਉੱਪਰ ਇਲਜ਼ਾਮ ਲਗਾਏ ਗਏ ਕਿ ਉਸ ਵੱਲੋਂ ਪੈਸੇ ਲਏ ਗਏ ਹਨ। ਜਦੋਂ ਕਿ ਆਨਲਾਈਨ ਚਲਾਨ ਕੀਤਾ ਗਿਆ ਸੀ ਤੇ, ਜਿਸ ਨੇ ਆਪਣੇ ਆਪ ਨੂੰ ਫੌਜੀ ਦੱਸਿਆ ਵੱਲੋਂ ਚਲਾਨ ਭਰ ਦਿੱਤਾ ਗਿਆ ਹੈ।