¡Sorpréndeme!

ਮਾਨਸਾ ਦਾ ਨੌਜਵਾਨ ਨਵਦੀਪ ਸਿੰਘ ਕੈਨੇਡਾ 'ਚ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

2025-05-06 0 Dailymotion

ਮਾਨਸਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੇ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਿਕ ਮਾਨਸਾ ਨਾਲ ਸੰਬੰਧਿਤ ਉਕਤ ਨੌਜਵਾਨ ਦਾ ਨਾਮ ਨਵਦੀਪ ਸਿੰਘ (25) ਦੱਸਿਆ ਜਾ ਰਿਹਾ ਹੈ ਅਤੇ ਉਹ ਟਰੱਕ ਡਰਾਈਵਰ ਹੈ। ਪਿਛਲੇ ਦਿਨੀਂ ਉਹ ਸਰੀ ਸਥਿਤ ਆਪਣੇ ਇੱਕ ਜਾਣਕਾਰ ਕੋਲ ਠਹਿਰਿਆ ਸੀ ਅਤੇ ਇਸੇ ਦੌਰਾਨ ਹੀ ਉਸ ਦੇ ਅਚਾਨਕ ਲਾਪਤਾ ਹੋਣ ਬਾਰੇ ਪਤਾ ਲੱਗਾ। ਸਥਾਨਕ ਪੁਲਿਸ ਵੱਲੋਂ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਬਰੀਕੀ ਨਾਲ ਜਾਂਚ ਕਰਦਿਆਂ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਮਾਨਸਾ ਦੇ ਪਿੰਡ ਮੰਡਾਲੀ ਦੇ ਨਵਦੀਪ ਸਿੰਘ ਧਾਲੀਵਾਲ ਜੋ ਕਿ ਪਿਛਲੇ ਕਰੀਬ ਅੱਠ ਸਾਲਾਂ ਤੋਂ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ ਜੋ ਕਿ ਪਿਛਲੇ ਦਿਨਾਂ ਤੋਂ ਲਾਪਤਾ ਹੈ। ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ "ਉਸਦਾ ਬੇਟਾ ਨਵਦੀਪ ਸਿੰਘ ਅੱਠ ਸਾਲ ਪਹਿਲਾਂ  ਕੈਨੇਡਾ ਵਰਕ ਪਰਮਿਟ 'ਤੇ ਗਿਆ ਸੀ ਅਤੇ ਪਿਛਲੇ ਦਿਨੀਂ ਉਸਦੇ ਦੋਸਤਾਂ ਵੱਲੋਂ ਉਸ ਨੂੰ ਘੁੰਮਣ ਦੇ ਲਈ ਬੁਲਾਇਆ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ।" ਉਨ੍ਹਾਂ ਦੱਸਿਆ ਕਿ ਦੋ ਤਰੀਕ ਨੂੰ ਕੈਨੇਡਾ ਪੁਲਿਸ ਦਾ ਫੋਨ ਆਇਆ ਕਿ ਤੁਹਾਡਾ ਬੇਟਾ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬਲਦੇਵ ਸਿੰਘ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਉਸ ਦੇ ਬੇਟੇ ਦੀ ਭਾਲ ਕੀਤੀ ਜਾਵੇ ਕਿਉਂਕਿ ਨਵਦੀਪ ਸਿੰਘ ਉਸਦਾ ਇਕਲੌਤਾ ਪੁੱਤਰ ਹੈ।