¡Sorpréndeme!

ਗੁਰੂੂ ਨਗਰੀ ਅੰਮ੍ਰਿਤਸਰ 'ਚ ਸਿਖਰਾਂ 'ਤੇ ਦੇਹ ਵਪਾਰ ਦਾ ਧੰਦਾ, ਏਸੀਪੀ ਸ਼ੀਤਲ ਸਿੰਘ ਨੇ ਕੀਤੀ ਕਾਰਵਾਈ

2025-05-06 2 Dailymotion

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਇੱਥੇ ਪਹੁੰਚਦੇ ਹਨ ਪਰ ਇੱਕ ਤਸਵੀਰ ਬੱਸ ਸਟੈਂਡ ਦੇ ਨੇੜੇ ਬਹੁਤ ਹੈਰਾਨ ਕਰਦੀ ਹੈ। ਜਿਸ ਵਿੱਚ ਹੋਟਲ ਮੈਨੇਜਰ ਅਤੇ ਹੋਟਲ ਦੇ ਬਾਕੀ ਕਰਮਚਾਰੀ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ। ਜਿਸਦੇ ਚੱਲਦੇ ਏਸੀਪੀ ਸ਼ੀਤਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਬੱਸ ਸਟੈਂਡ ਦੇ ਨੇੜੇ ਹੋਟਲਾਂ ਵਿਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਜਿਸਦੇ ਚੱਲਦੇ ਸਾਡੀ ਪੁਲਿਸ ਟੀਮ ਵੱਲੋਂ ਪੂਰਾ ਟਰੈਪ ਲਗਾ ਕੇ ਇਹ ਕਾਰਵਾਈ ਕੀਤੀ ਗਈ। ਇਸ ਦੇ ਵਿੱਚ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇੱਕ ਹੋਟਲ ਮੈਨੇਜਰ ਅਤੇ ਇੱਕ ਹੋਟਲ ਦਾ ਕਰਿੰਦਾ ਜੋ ਕੁੜੀਆਂ ਨੂੰ ਹੋਟਲ ਲਿਆਉਂਦਾ ਸੀ, ਜਦੋਂ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ ਰੇਡ ਕੀਤੀ ਤਾਂ ਇੱਕ 35 ਸਾਲਾਂ ਮਹਿਲਾ ਨੂੰ ਹੋਟਲ ਵਿੱਚ ਪਾਇਆ ਅਤੇ ਲੜਕੀ ਦੇ ਬਿਆਨਾਂ 'ਤੇ ਕਾਰਵਾਈ ਕੀਤੀ। ਇਥੇ ਪੈਸੇ ਦੇ ਕੇ ਦੇਹ ਵਪਾਰ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤੇ ਕੁਝ ਹੋਰ ਵਿੱਚ ਨਾਮਜ਼ਦ ਹੋਇਆ ਤਾਂ ਉਸ ਨੂੰ ਵੀ ਕਾਬੂ ਕੀਤਾ ਜਾਏਗਾ।