ਰੂਪਨਗਰ: ਜ਼ਿਲ੍ਹਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਗੈਰ ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਪਾਲ ਰਾਮ ਉਰਫ ਜੱਸਾ ਉਰਫ ਰਾਣਾ ਵੱਜੋਂ ਹੋਈ ਹੈ ਜੋ ਬਾਜੀਗਰ ਮੁਹੱਲਾ ਪਿੰਡ ਆਦਣੀਆ ਥਾਣਾ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਹੈ। ਮੁਲਜ਼ਮ ਤੋਂ 2 ਪਿਸਤੌਲ ਦੇਸੀ, 4 ਕਾਰਤੂਸ 32 ਬੋਰ ਅਤੇ 1 ਪਿਸਤੌਲ ਦੇਸੀ ਸਮੇਤ 1 ਰੋਂਦ 315 ਬੋਰ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮ ਉੱਤੇ ਆਰਮ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ। ਹੁਣ ਪੁਲਿਸ ਵੱਲੋਂ ਰਿਮਾਂਡ ਲਿਆ ਜਾਵੇਗਾ ਅਤੇ ਇਸ ਵਿਅਕਤੀ ਕੋਲੋਂ ਹੋਰ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਤੇ ਸੰਬੰਧ ਹੋਰ ਕਿਸ ਕਿਸ ਸਮਗਲਰਾਂ ਦਾ ਨਾਲ ਹੈ ਅਤੇ ਇਹ ਕਿੱਥੋਂ ਹਥਿਆਰ ਵਗੈਰਾ ਲੈ ਕੇ ਆਉਂਦਾ ਸੀ ਅਤੇ ਕਿੰਨਾਂ ਕਿੰਨਾਂ ਨੂੰ ਸਪਲਾਈ ਪਹਿਲਾਂ ਕਰਦਾ ਸੀ ਅਤੇ ਹੁਣ ਕਿਸ ਨੂੰ ਕਰਨ ਜਾ ਰਿਹਾ ਸੀ।