¡Sorpréndeme!

ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ

2025-05-01 18 Dailymotion

ਫਿਰੋਜ਼ਪੁਰ: ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦਾਂ ਉੱਤੇ ਵੱਧ ਰਹੇ ਤਣਾਅ ਨੂੰ ਲੈ ਕੇ ਸੂਬਾ ਸਰਕਾਰਾਂ ਵੀ ਹਰਕਤ ਵਿੱਚ ਆ ਗਈਆਂ ਹਨ। ਜੰਗ ਦੀ ਸਥਿਤੀ ਨੂੰ ਵੇਖਦੇ ਹੋਏ ਲੋਕਾਂ ਲਈ ਸੁਵਿਧਾਵਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 2 ਦਿਨ ਪਹਿਲਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਾਈ ਸਿਕਿਊਰਟੀ ਰਿਵਿਊ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਅਤੇ ਜੰਗ ਦੇ ਮਾਹੌਲ ਵਿੱਚ ਰਾਸ਼ਨ ਅਤੇ ਰਸਦ ਪਹੁੰਚਾਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਜੰਗ ਦੇ ਦੌਰਾਨ ਰਾਸ਼ਨ ਰਸਦ ਅਤੇ ਸਿਹਤ ਸੁਵਿਧਾਵਾਂ ਸੁਚਾਰੂ ਰੂਪ ਨਾਲ ਚੱਲ ਸਕਣ। ਸਰਹੱਦੀ ਪਿੰਡਾਂ ਵਿੱਚ ਟੀਮਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਹਰ ਬੁਨਿਆਦੀ ਸਹੂਲਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।