ਅੰਮ੍ਰਿਤਸਰ: ਸ਼੍ਰੀਨਗਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਹੀ ਪੂਰੇ ਦੇਸ਼ ਦੇ ਵਿੱਚ ਮਾਮਲਾ ਗਰਮਾਇਆ ਹੋਇਆ ਹੈ ਅਤੇ ਦੇਸ਼ ਦੇ ਵਿੱਚ ਰੋਸ ਦੀ ਲਹਿਰ ਹੈ। ਉੱਥੇ ਦੂਸਰੇ ਪਾਸੇ ਸ਼ਿਵ ਸੈਨਾ ਦੇ ਨੇਤਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਾਹਗਾ ਬਾਰਡਰ 'ਤੇ ਪਹੁੰਚ ਕੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਅਸੀਂ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵਾਹਗਾ ਸਰਹੱਦ 'ਤੇ ਪਹੁੰਚੇ ਹਾਂ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਹਿਊਮਨ ਬੰਬ ਬਣਾ ਕੇ ਪਾਕਿਸਤਾਨ ਭੇਜਿਆ ਜਾਵੇ ਤਾਂ ਜੋ ਅਸੀਂ ਉੱਥੇ ਜਾ ਕੇ ਆਪਣੇ ਹਿੰਦੂ ਭਰਾਵਾਂ ਦਾ ਬਦਲਾ ਲੈ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰਾਂ ਚਾਹੁੰਣ ਤਾਂ ਸਾਰਾ ਕੁਝ ਹੋ ਸਕਦਾ ਹੈ। ਜੇਕਰ ਸਰਕਾਰ ਚਾਹੇ ਤਾਂ ਸਾਨੂੰ ਹੀ ਹਿਊਮਨ ਬੰਬ ਬਣਾ ਕੇ ਪਾਕਿਸਤਾਨ ਭੇਜ ਦੇਵੇ ਤਾਂ ਕਿ ਅਸੀਂ ਬਦਲਾ ਲੈ ਸਕੀਏ।