¡Sorpréndeme!

ਮਹਿਲਾ ਵਕੀਲ ਨਾਲ ਕੁੱਟਮਾਰ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ

2025-04-27 10 Dailymotion

ਖੰਨਾ ਬਾਰ ਐਸੋਸੀਏਸ਼ਨ ਦੇ ਵਕੀਲ ਆਪਸ ਵਿੱਚ ਲੜ ਪਏ। ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਮਹਿਲਾ ਵਕੀਲ ਨੇ ਗੰਭੀਰ ਦੋਸ਼ ਲਗਾਏ। ਸਿਵਲ ਹਸਪਤਾਲ ਵਿਖੇ ਦਾਖਲ ਮਹਿਲਾ ਵਕੀਲ ਦੇ ਅਨੁਸਾਰ, ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਸਨੂੰ ਝਗੜੇ ਦੌਰਾਨ ਵਾਲ ਖਿੱਚ ਕੇ ਕੁੱਟਿਆ ਗਿਆ। ਜਦੋਂ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸਿਵਲ ਹਸਪਤਾਲ ਪਹੁੰਚੇ ਅਤੇ ਮਹਿਲਾ ਵਕੀਲ ਤੋਂ ਘਟਨਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਇਨਸਾਫ਼ ਦਾ ਭਰੋਸਾ ਦਿੱਤਾ। ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਇੱਕ ਲੜਕੀ ਨਾਲ ਇਸ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ। ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਐਡਵੋਕੇਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਮਹਿਲਾ ਵਕੀਲ ਉਨ੍ਹਾਂ ਦੀ ਜੂਨੀਅਰ ਹੈ। ਉਹ ਸ਼ੁੱਕਰਵਾਰ ਨੂੰ ਕਿਸੇ ਕੰਮ ਲਈ ਲੁਧਿਆਣਾ ਅਦਾਲਤ ਗਈ ਸੀ ਅਤੇ ਵਾਪਸ ਆਉਂਦੇ ਹੀ ਖੰਨਾ ਅਦਾਲਤ ਵਿੱਚ ਲੜਾਈ ਹੋ ਗਈ। ਦੂਜੇ ਪਾਸੇ ਦੇ ਲੋਕਾਂ ਨੇ ਦੁਰਵਿਵਹਾਰ ਕੀਤਾ ਅਤੇ ਹਮਲਾ ਕੀਤਾ। ਦਫ਼ਤਰ ਦੀ ਵੀ ਭੰਨਤੋੜ ਕੀਤੀ ਗਈ। ਇਸ ਘਟਨਾ ਵਿੱਚ ਮਹਿਲਾ ਵਕੀਲ ਤੋਂ ਇਲਾਵਾ ਇੱਕ ਹੋਰ ਸਹਾਇਕ ਜ਼ਖਮੀ ਹੋ ਗਿਆ। ਦੋਵੇਂ ਸਿਵਲ ਹਸਪਤਾਲ ਵਿੱਚ ਦਾਖਲ ਹਨ।