ਅੰਮ੍ਰਿਤਸਰ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਜਿਸ ਦੇ ਚਲਦੇ ਅੰਮ੍ਰਿਤਸਰ ਮੁਸਤਫਾ ਬਾਅਦ ਇਲਾਕੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਿਹਾ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਆਉਂਦੇ ਮੁਸਤਫਾ ਬਾਅਦ ਇਲਾਕੇ ਦੇ ਵਿੱਚ ਨਸ਼ਾ ਤਸਕਰ ਸੋਨੂ ਮੋਟਾ ਤੇ ਉਸ ਦੀ ਮਾਤਾ ਜੋਗਿੰਦਰ ਕੌਰ ਹੈ। ਜਿਨਾਂ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਜੁਰਮਾਂ ਦੇ ਮਾਮਲੇ ਦਰਜ ਹਨ ਅਤੇ ਅੱਜ ਨਗਰ ਨਿਗਮ ਵੱਲੋਂ ਉਹਨਾਂ ਦਾ ਘਰ ਤੋੜਿਆ ਗਿਆ ਅਤੇ ਮੌਕੇ 'ਤੇ ਕਿਸੇ ਤਰੀਕੇ ਦਾ ਮਾਹੌਲ ਖਰਾਬ ਨਾ ਹੋਵੇ। ਇਸ ਦੇ ਲਈ ਪੁਲਿਸ ਨੇ ਇੱਥੇ ਨਗਰ ਨਿਗਮ ਨੂੰ ਸੁਰੱਖਿਆ ਵੀ ਪ੍ਰਧਾਨ ਕੀਤੀ ਹੈ।