¡Sorpréndeme!

ਮੋਗਾ ’ਚ ਕਣਕ ਦੇ ਖੇਤਾਂ ਨੂੰ ਲੱਗੀ ਅੱਗ, ਫਾਇਰਮੈਨ ਵੀ ਆਇਆ ਅੱਗ ਦੀ ਲਪੇਟ 'ਚ, ਹਸਪਤਾਲ 'ਚ ਚੱਲ ਰਿਹਾ ਇਲਾਜ

2025-04-24 5 Dailymotion

ਮੋਗਾ ਦੇ ਮਹਿਮੇ ਵਾਲਾ ਰੋਡ 'ਤੇ ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਇੱਕ ਫਾਇਰ ਕਰਮੀ ਵੀ ਅੱਗ ਦੀ ਚਪੇਟ ਵਿੱਚ ਆ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਮੌਜੁਦ ਫਾਇਰ ਬ੍ਰਿਗੇਡ ਚਾਲਕ ਡਰਾਈਵਰ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਹ ਅੱਗ ਬੁਝਾ ਰਹੇ ਕਰਮਚਾਰੀ 'ਤੇ ਵੀ ਪੈ ਗਈਆਂ। ਜਿਸ ਨੂੰ ਲੋਕਾਂ ਵੱਲੋਂ ਖੇਤ ਵਿੱਚੋਂ ਬਾਹਰ ਕੱਢ ਕੇ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਫਾਇਰਮੈਨ ਬੇਅੰਤ ਸਿੰਘ ਨੇ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਹਿਮੇ ਵਾਲਾ ਰੋਡ 'ਤੇ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਹੈ। ਇਹ ਅੱਗ ਇਨੀਂ ਤੇਜ਼ ਹੁੰਦੀ ਹੈ ਕਿ ਇੱਕਲਾ ਫਾਇਰ ਕਰਮੀ ਇਸ 'ਤੇ ਕਾਬੂ ਨਹੀਂ ਪਾ ਸਕਦਾ ਸੀ, ਇਸ ਲਈ ਮਦਦ ਦੀ ਲੋੜ ਵੀ ਹੁੰਦੀ ਹੈ ਅਤੇ ਕਿਸਾਨਾਂ ਵੱਲੋਂ ਮਦਦ ਵੀ ਕੀਤੀ ਗਈ।ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ।