¡Sorpréndeme!

ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ

2025-04-22 2 Dailymotion

ਮੋਗਾ: ਜ਼ਿਲ੍ਹੇ ਵਿੱਚ ਮੰਡੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉੱਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਹੁੰਚੇ। ਇਸ ਮੌਕੇ ਆੜਤੀ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਕਣਕ ਲਿਆਂਦੀ ਜਾ ਰਹੀ ਹੈ। ਪ੍ਰੰਤੂ ਕਣਕ ਦੀ ਲਿਫਟਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਆੜਤੀ ਨੇ ਦੱਸਿਆ ਸਾਡੇ ਕੋਲ ਕੋਈ ਟਰਾਲੀਆਂ ਨਹੀਂ ਪਹੁੰਚ ਰਹੀਆਂ ਹਨ ਅਤੇ ਨਾ ਹੀ ਬਾਰਦਾਨਾ ਮਿਲ ਰਿਹਾ ਹੈ। ਅਸੀਂ ਠੇਕੇਦਾਰ ਨੂੰ ਫੋਨ ਕਰਦੇ ਹਾਂ ਪਰ ਉਹ ਫੋਨ ਨਹੀਂ ਚੁੱਕ ਰਹੇ। ਉੱਥੇ ਹੀ ਇਸ ਮਸਲੇ ਸਬੰਧੀ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿਸਾਨਾਂ ਅਤੇ ਲੇਬਰ ਵਾਲਿਆਂ ਨਾਲ ਗੱਲਬਾਤ ਕੀਤੀ ਹੈ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਵਾਰ ਲੇਬਰ ਦੇ ਰੇਟ ਵੀ ਵਧਾਏ ਹੋਏ ਹਨ ਤਾਂ ਜੋ ਉਨ੍ਹਾਂ ਦੀ ਮਿਹਨਤ ਦਾ ਮੁੱਲ ਉਨ੍ਹਾਂ ਨੂੰ ਮਿਲ ਸਕੇ। ਉੱਥੇ ਹੀ ਉਨ੍ਹਾਂ ਨੇ ਕਿਹਾ ਜੋ ਵੀ ਦਿੱਕਤ ਆ ਹੀ ਹੈ, ਉਸ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ।