¡Sorpréndeme!

AAP ਨਾਲੋਂ ਤਾਂ ਚੰਗੀ ਸੀ ਕਾਂਗਰਸ ਅਤੇ ਅਕਾਲੀਆਂ ਦੀ ਸਰਕਾਰ, ਠੇਕੇਦਾਰਾਂ ਵੱਲੋਂ ਸਰਕਾਰੀ ਟੈਂਡਰਾਂ ਦੇ ਬਾਈਕਾਟ ਦੀ ਚਿਤਾਵਨੀ

2025-04-22 4 Dailymotion

ਬਠਿੰਡਾ : ਪੰਜਾਬ ਹੋਟ ਮਿਕਸ ਪਲਾਂਟ ਓਨਰਜ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਬੀਤੇ ਦਿਨੀਂ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਭੜਾਸ ਕੱਢੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਹੀ ਚੰਗੀ ਸੀ। ਉਹ ਭਾਵੇਂ ਕੁਝ ਵੀ ਕਰਦੇ ਸੀ ਪਰ ਠੇਕੇਦਾਰਾਂ ਨੂੰ ਰੇਤਾ, ਬਜ਼ਰੀ ,ਪੱਥਰ ਸਸਤੇ ਰੇਟਾਂ 'ਤੇ ਦੇ ਰਹੇ ਸੀ। ਐਸੋਸੀਏਸ਼ਨ ਦੇ ਆਗੂ ਤਾਰਾ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਲੰਘਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੁਣ ਲਿੰਕ ਸੜਕਾਂ ਦੇ ਟੈਂਡਰ ਲਾਏ ਗਏ ਹਨ ਪਰ ਸਾਨੂੰ ਪੱਥਰ, ਬਜ਼ਰੀ, ਰੇਤਾ ਆਦਿ ਬਹੁਤ ਮਹਿੰਗੇ ਰੇਟਾਂ 'ਤੇ ਦਿੱਤਾ ਜਾ ਰਿਹਾ ਹੈ। ਸਾਨੂੰ 10% ਰੇਟ ਤੋਂ ਘੱਟ ਟੈਂਡਰ ਲਾਉਣ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਅਸੀਂ ਟੈਂਡਰ ਨਹੀਂ ਲਾ ਰਹੇ। ਉਨਾਂ ਕਿਹਾ ਕਿ ਲਿੰਕ ਸੜਕਾਂ ਦੇ ਪਾਸੇ ਦੀ ਜਗ੍ਹਾ ਕਿਸਾਨਾਂ ਨੇ ਕਬਜ਼ੇ ਵਿੱਚ ਲੈ ਲਈ ਹੈ। ਸਰਕਾਰ ਵੱਲੋਂ ਇਹ ਜਗ੍ਹਾ ਨਹੀਂ ਛੁਡਾਈ ਜਾ ਰਹੀ। ਜਿਸ ਕਾਰਨ ਸੜਕ ਦੇ ਕਿਨਾਰੇ ਕੁਝ ਸਮੇਂ ਬਾਅਦ ਹੀ ਟੁੱਟ ਜਾਂਦੇ ਹਨ, ਜਿਸ ਦਾ ਦੋਸ਼ ਠੇਕੇਦਾਰ 'ਤੇ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ, ਤਾਂ ਅਸੀਂ ਟੈਂਡਰਾਂ ਦਾ ਬਾਈਕਾਟ ਕਰਾਂਗੇ।