¡Sorpréndeme!

ਪੁੁਲਿਸ ਵੱਲੋਂ 1 ਪੁਲਿਸ ਕਾਂਸਟੇਬਲ ਸਮੇਤ 2 ਵਿਅਕਤੀ ਕਾਬੂ, 46.91 ਲੱਖ ਰੁਪਏ ਵੀ ਕੀਤੇ ਬਰਾਮਦ

2025-04-19 1 Dailymotion

ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਖਿਲਾਫ ਪੁਲਿਸ ਵੱਲੋਂ ਵਿੱਢੀ ਮੁੰਹਿਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਇੱਕ ਪੁਲਿਸ ਕਾਂਸਟੇਬਲ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੇ ਕੋਲੋਂ 46.91 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੂਐਸਏ ਅਧਾਰਿਤ ਸਮਗਲਰ ਜੋਬਨ ਕਲੇਰ ਅਤੇ ਗੈਂਗਸਟਰ ਗੋਪੀ ਚੁਗਾਵਾਂ ਵੱਲੋਂ ਇਹ ਡਰੱਗ ਕਾਰਟਿਲ ਚਲਾਇਆ ਜਾ ਰਿਹਾ ਸੀ। ਦੋਵੇਂ ਵਿਅਕਤੀਆਂ ਅੰਮ੍ਰਿਤਸਰ ਦਿਹਾਤੀ ਨਾਲ ਸੰਬੰਧਿਤ ਹੈ ਅਤੇ ਇਨ੍ਹਾਂ ਵੱਲੋਂ 46.91 ਲੱਖ ਦੁਬਈ ਰਾਹੀ ਭੇਜਿਆ ਜਾ ਰਿਹਾ ਅਤੇ ਇਨ੍ਹਾਂ ਦੇ ਨਾਲ ਲੁਧਿਆਣਾ ਵਿਖੇ ਤੈਨਾਤ ਇੱਕ ਪੁਲਿਸ ਕਾਂਸਟੇਬਲ ਵੀ ਸ਼ਾਮਿਲ ਸੀ।