CIA ਸਟਾਫ ਮੋਗਾ ਵੱਲੋ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਹੈਰੋਇਨ ਅਤੇ ਦੋ ਕਾਰਾਂ ਸਮੇਤ 8 ਸਮੱਗਲਰ ਗ੍ਰਿਫਤਾਰ ਕੀਤੇ ਗਏ। ਇਸ ਸਬੰਧੀ ਮੋਗਾ ਦੇ ਡੀਐਸਪੀ ਡੀ ਸੁਖਅੰਮ੍ਰਿਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਗਈ। ਪੁਲਿਸ ਪਾਰਟੀ ਦੇ ਦੌਰਾਨ ਗਸ਼ਤ ਬਾਈਪਾਸ ਰੋਡ ਬੱਧਨੀ ਕਲਾਂ ਹਾਈਵੇਅ ਮੋਗਾ ਬਰਨਾਲਾ ਮੌਜੂਦ ਸੀ, ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਸੀ। ਇਸ ਉੱਤੇ ਕਾਰਵਾਈ ਕਰਦੇ ਹੋਏ CIA ਸਟਾਫ ਮੋਗਾ ਵੱਲੋ ਅੱਠ ਮੁਲਜ਼ਮ, 2 ਕਾਰਾਂ ਅਤੇ ਹੈਰੋਇਨ ਕੁੱਲ 650 ਗ੍ਰਾਮ ਜ਼ਬਤ ਕੀਤੀ ਗਈ।ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋ ਫਾਰਵਰਡ ਅਤੇ ਬੈਂਕਵਾਰਡ ਲਿੰਕਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।