fraud agents ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਜਲਦ ਹੋਣਗੀਆਂ ਗ੍ਰਿਫ਼ਤਾਰੀਆਂ,ਦੇਖੋ ਵੀਡੀਓ
ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਟਰੈਵਲ ਠੱਗੀ ਖਿਲਾਫ ਸਖਤ ਕਾਰਵਾਈ ਦੀ ਹਦਾਇਤ ਦਿੱਤੀ ਗਈ ਹੈ, ਜਿਸ ਦੇ ਤਹਿਤ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵੀ ਪੁਲਿਸ ਵਲੋ ਵੱਡੀ ਕਾਰਵਾਈ ਕੀਤੀ ਗਈ,ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿੱਚ 65 ਟਰੈਵਲ ਏਜੰਟਾਂ ਦੀ ਜਾਂਚ ਕੀਤੀ ਗਈ,ਜਿਨ੍ਹਾਂ ਵਿੱਚੋ 40 ਸੈਂਟਰ ਚਲ ਰਹੇ ਸਨ ਜਦਕਿ 25 ਸੈਂਟਰ ਬੰਦ ਪਾਏ ਸੀ, ਹੁਣ ਤਕ ਜਿਲ੍ਹੇ ਵਿੱਚ 35 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਅੰਦਰੂਨੀ ਜਾਂਚ ਹੇਠ ਹਨ। ਸਾਰੇ ਐਸਐਚਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਯਕੀਨੀ ਬਣਾਈ ਜਾਵੇ ਅਤੇ ਮਾਮਲੇ ਦੀ ਤਫਤੀਸ਼ ਜਲਦੀ ਮੁਕੰਮਲ ਕੀਤੀ ਜਾਵੇ।
~PR.182~