¡Sorpréndeme!

ਨਸ਼ਾ ਤਸਕਰਾਂ ਦੀ ਕਰੋੜਾਂ ਦੀ ਪ੍ਰਾਪਰਟੀ ਫ੍ਰੀਜ਼, ਮੋਗਾ ਪੁਲਿਸ ਦੀ ਵੱਡੀ ਕਾਰਵਾਈ

2025-01-09 1 Dailymotion

ਮੋਗਾ ਪੁਲਿਸ ਵਲੋਂ NDPS ਐਕਟ ਤਹਿਤ 2 ਨਸ਼ਾ ਤਸਕਰਾਂ ਦੀ ਕਰੋੜਾਂ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ। ਮਾਮਲਾ ਥਾਣਾ ਕੋਟ ਈਸੇ ਖਾਂ ਦਾ ਹੈ, ਜਿੱਥੇ ਮੁਲਜ਼ਮ ਗੁਰਦੇਵ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਵਾਸੀ ਦੌਲੇਵਾਲਾ ਅਤੇ ਹਰਜਿੰਦਰ ਸਿੰਘ ਉਰਫ ਸੁਖਚੈਨ ਸਿੰਘ ਉਰਫ ਜਿੰਦਰ ਪੁੱਤਰ ਕਾਲਾ ਸਿੰਘ ਉਰਫ ਨਿਰਮਲ ਸਿੰਘ ਵਾਸੀ ਦੌਲੇਵਾਲਾ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਤੇ 1 ਕਰੋੜ, 54 ਲੱਖ, 54 ਹਜ਼ਾਰ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ। ਡੀਐਸਪੀ ਰਮਨਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।