ਖਾਲਿਸਤਾਨੀ ਸਮੱਰਥਕ ਅਤੇ ਅੰਮ੍ਰਿਤਪਾਲ ਦੇ ਨਜ਼ਦੀਕੀ ਰਹੇ ਅਵਤਾਰ ਸਿੰਘ ਜਿਸ ਦੀ 15 ਜੂਨ ਨੂੰ ਇੰਗਲੈਂਡ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ ਸੀ, ਦੀ ਭੈਣ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਣੇ ਭਰਾ ਦੀ ਦੇਹ ਨੂੰ ਭਾਰਤ ਲਿਆਂਦੇ ਜਾਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਉਸ ਦਾ ਸਸਕਾਰ ਮੋਗਾ ਵਿਚ ਕੀਤਾ ਜਾ ਸਕੇ। ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਦਿਆਂ ਦੱਸਿਆ ਕਿ ਉਸ ਦੇ ਭਰਾ ਦੀ ਆਖ਼ਰੀ ਇੱਛਾ ਸੀ ਕਿ ਉਸ ਦਾ ਸਸਕਾਰ ਮੋਗਾ ਵਿਚ ਹੋਵੇ ਅਤੇ ਉਸ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣ।
.
What was Avatar Khanda's last wish that made his sister go to court?
.
.
.
#AvtarSinghKhanda #khalisthan #LatestNews