¡Sorpréndeme!

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 21 ਸੈਕਟਰ ਰੋਹਿਣੀ ਦਿੱਲੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲਣ ਦਾ ਸਮਾਂ ਅਤੇ ਅਵਾਜ਼ 'ਤੇ ਪਾਬੰਦੀ ਸਬੰਧੀ SDM ਰੋਹਿਣੀ ਨੇ ਫਰਮਾਨ ਜਾਰੀ ਕੀਤਾ ਹੈ.

2022-12-20 26 Dailymotion

ਦਿੱਲੀ ਦੇ ਰੋਹਿਣੀ ਇਲਾਕੇ ਅੰਦਰ ਬਣੇ ਗੁਰਦੁਆਰਾ ਸਾਹਿਬ ਤੇ ਐਸ ਡੀ ਐਮ ਨੇ ਲਗਾਈਆਂ ਬੇਤੁੱਕੀਆਂ ਪਾਬੰਦੀਆਂ


ਨਵੀਂ ਦਿੱਲੀ - ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 21 ਸੈਕਟਰ ਰੋਹਿਣੀ ਵਿਚ ਆਉਣ ਵਾਲੀ ਸੰਗਤ ਦੀ ਸੰਖਿਆ, ਖੁੱਲਣ ਦੇ ਸਮੇਂ ਅਤੇ ਰੌਲੇ ਦੀ ਪਾਬੰਦੀ ਸਬੰਧੀ ਸ਼ਾਹਜ਼ਾਦ ਆਲਮ, ਐੱਸਡੀਐੱਮ ਰੋਹਿਨੀ ਨੇ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਹੁਣ ਸਿਆਸਤ ਗਰਮਾ ਗਈ ਹੈ। ਇਸ ਹੁਕਮ ਨੂੰ ਗਲਤ ਦੱਸਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਜੀ.ਕੇ ਨੇ ਉਪ ਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਦਾ ਇਸ ਪਾਸੇ ਧਿਆਨ ਦਿਵਾਉਣ ਦੀ ਮੰਗ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਐਸਡੀਐਮ ਨੂੰ ਵੀ ਇਤਰਾਜ਼ ਹੈ ਕਿ ਗੁਰਦੁਆਰਾ ਸਾਹਿਬ ਰਿਹਾਇਸ਼ੀ ਖੇਤਰ ਵਿਚ ਕਿਉਂ ਬਣਾਇਆ ਗਿਆ ਹੈ। ਜੀ.ਕੇ ਨੇ ਉਕਤ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਸ.ਡੀ.ਐਮ ਨੇ ਗੁਰਦੁਆਰਾ ਸਾਹਿਬ ਵਿਚ ਇਕ ਸੀਮਤ ਸਮੇਂ ਵਿਚ 10 ਤੋਂ ਵੱਧ ਵਿਅਕਤੀਆਂ ਨੂੰ ਇਕੱਠਾ ਨਾ ਕਰਨ ਦੇ ਨਾਲ ਸ਼ਾਮ 7:15 ਤੋਂ 8:15 ਤੱਕ ਸੀਮਤ ਸਮਾਂ ਸੀਮਾ ਦੌਰਾਨ ਗੁਰਦੁਆਰਾ ਸਾਹਿਬ ਵਿਚ ਬਿਨਾਂ ਮਾਈਕ ਦੀ ਵਰਤੋਂ ਤੋਂ ਬਿਨ੍ਹਾਂ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਤੁਗਲਕੀ ਹੁਕਮ ਜਾਰੀ ਕੀਤਾ ਹੈ।