¡Sorpréndeme!

Punjab ਜੇਲਾਂ 'ਚ "ਵਿਆਹੁਤਾ ਮਿਲਣੀ" ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ | OneIndia Punjabi

2022-09-21 0 Dailymotion

ਪੰਜਾਬ CONJUGAL VISIT ਯਾਨੀ ਜੇਲਾਂ ਵਿੱਚ ਵਿਆਹੁਤਾ ਮਿਲਣੀ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਵਿੱਚ ਕੈਦੀ ਹੁਣ ਆਪਣੇ ਜੀਵਨ ਸਾਥੀ ਨਾਲ ਜੇਲ੍ਹ ਵਿੱਚ 2 ਘੰਟੇ ਇਕੱਲੇ ਹੀ ਸਮਾਂ ਬਿਤਾ ਸਕਣਗੇ। ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਲਈ ਵਿਆਹੁਤਾ ਮੁਲਾਕਾਤ ਸ਼ੁਰੂ ਕਰ ਦਿੱਤੀ  ਹੈ। ਜੇਲ੍ਹ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂ ਵਿਚ ਗੋਇੰਦਵਾਲ ਸਾਹਿਬ ਦੀ ਨਵੀਂ ਜ਼ਿਲ੍ਹਾ ਜੇਲ੍ਹ ,ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ 'ਚ ਕੈਦੀਆਂ ਨੂੰ ਇਸ ਵਿਆਹੁਤਾ ਮਿਲਣੀ ਦੀ ਇਜਾਜ਼ਤ ਹੋਵੇਗੀ।