ਸਿੱਖ-ਈਸਾਈ ਮਸਲੇ 'ਤੇ ਬੋਲਦਿਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਧਰਮ ਕਦੇ ਵੀ ਧਰਮ ਪਰਿਵਰਤਨ ਸਬੰਧੀ ਘੁਸਪੈਠ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ SGPC ਵੱਲੋਂ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਗਈ।ਮਾਨ ਨੇ ਕਿਹਾ ਕਿ ਜੇ ਜੱਥੇਦਾਰ ਵਿਦੇਸ਼ ਦੇ ਦੌਰੇ ਕਰ ਸਕਦੇ ਹਨ ਤਾਂ ਕੀ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ? ਉਹਨਾਂ ਕਿਹਾ ਕਿ SGPC ਦੀ ਕਮੇਟੀ 'ਤੇ ਬਾਦਲ ਪਰਿਵਾਰ ਦਾ ਪੂਰਾ ਕੰਟਰੋਲ ਹੈ, ਤੇ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕਰਿਸਚਨ ਪ੍ਰਚਾਰ ਵਧਣਾ ਸ਼ੁਰੂ ਹੋਇਆ ਹੈ।