ਬਹੁਚਰਚਿਤ ਰਣਜੀਤ ਰਾਣਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ 4 ਦਿਨਾਂ ਰਿਮਾਂਡ ਖਤਮ ਹੋਣ 'ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਰੈਂਸ ਨੂੰ ਅੱਜ ਦੁਬਾਰਾ ਮਲੋਟ ਅਦਾਲਤ ਵਿੱਚ ਪੇਸ਼ ਕੀਤਾ I ਮੌਕੇ 'ਤੇ ਮੋਗਾ ਅਤੇ ਫਰੀਦਕੋਟ ਪੁਲਿਸ ਵੀ ਬਿਸ਼ਨੋਈ ਦਾ ਰਿਮਾਂਡ ਹਾਸਿਲ ਕਰਨ ਲਈ ਪਹੁੰਚੀ ਹੋਈ ਸੀ, ਜਿਸ ਵਿੱਚ ਮੋਗਾ ਪੁਲਿਸ ਨੂੰ ਬਿਸ਼ਨੋਈ ਦਾ ਰਿਮਾਂਡ ਹਾਸਿਲ ਕਰਨ ਦਾ ਅਧਿਕਾਰ ਮਿਲ ਗਿਆ ਹੈ I ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਮੋਗਾ ਪੁਲਿਸ ਨੂੰ ਬਿਸ਼ਨੋਈ ਦਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ I