48 ਸਾਲਾ ਭਗਵੰਤ ਮਾਨ ਪੇਸ਼ੇ ਤੋਂ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। 1993 ਵਿੱਚ ਜਨਮੀ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮੁਲਾਣਾ ਵਿੱਚ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਮੌਜੂਦ ਰਹਿਣਗੇ।