¡Sorpréndeme!

Dera Bassi 'ਚ ਹੋਈ 1 ਕਰੋੜ ਦੀ ਲੁੱਟ, ਲੁਟੇਰਿਆਂ ਨੇ 1 ਵਿਅਕਤੀ 'ਤੇ ਚਲਾਈ ਗੋਲੀ

2022-06-11 6 Dailymotion

Robbery in Dera Bassi : ਇਨ੍ਹੀਂ ਦਿਨੀਂ ਪੰਜਾਬ 'ਚ ਲੁਟੇਰੇ ਬੇਖੌਫ਼ ਹੋ ਗਏ ਹਨ, ਜੋ ਲਗਾਤਾਰ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਮੋਹਾਲੀ ਦੇ ਡੇਰਾਬਸੀ 'ਚ ਕਾਨੂੰਨ ਤੋਂ  ਬੇਖੌਫ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਇਹ ਘਟਨਾ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਵਾਪਰੀ ਹੈ। ਇਸ ਦੀ ਵੀਡੀਓ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਸੀਸੀਟੀਵੀ ਫੁਟੇਜ ਅਨੁਸਾਰ ਲੁਟੇਰੇ ਮੂੰਹ ਢੱਕ ਕੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਕੁਝ ਹੀ ਮਿੰਟਾਂ ਵਿੱਚ ਇੱਕ ਕਰੋੜ ਦੀ ਵੱਡੀ ਰਕਮ ਲੁੱਟ ਕੇ ਫਰਾਰ ਹੋ ਗਏ।