ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦੀ ਅੱਜ ਮੈਡੀਕਲ ਜਾਂਚ ਹੋਵੇਗੀ। ਸਿੱਧੂ ਦੇ ਵਕੀਲਾਂ ਵੱਲੋਂ ਇਕ ਅਰਜ਼ੀ ਸੀਜੇਐੱਮ ਕੋਰਟ ਪਟਿਆਲਾ ਵਿਖੇ ਸਿਹਤ ਮਸਲਿਆਂ ਕਾਰਨ ਅਰਜ਼ੀ ਲਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਕ ਡਾਕਟਰਾਂ ਦਾ ਪੈਨਲ ਸਿੱਧੂ ਦੀ ਜਾਂਚ ਕਰੇਗਾ।