¡Sorpréndeme!

Patiala ਦੇ DC ਦਫ਼ਤਰ ਦਾ Reality Check; ਕਈ ਮੁਲਾਜ਼ਮ ਕੁਰਸੀਆਂ ਤੋਂ ਗਾਇਬ, ਪਰ ਲੋਕ ਕਾਰਗੁਜ਼ਾਰੀ ਤੋਂ ਸੰਤੁਸ਼ਟ

2022-04-20 216 Dailymotion

ਪਟਿਆਲਾ ਦੇ ਸੇਵਾ ਕੇਂਦਰਾਂ ਤੋਂ ਬਾਅਦ ਹੁਣ ਪਟਿਆਲਾ ਦੇ DC ਦਫਤਰ ਵਿਚ ਏਬੀਪੀ ਵੱਲੋਂ Reality Check ਕੀਤਾ ਗਿਆ ਤਾਂ ਇਸ ਦੌਰਾਨ ਦਫਤਰੀ ਸਮੇਂ 9 ਵਜੇ ਤੋਂ ਬਾਅਦ ਵੀ ਕਈ ਮੁਲਾਜ਼ਮ ਆਪਣੀ ਕੁਰਸੀਆਂ ਤੋਂ ਗਾਇਬ ਨਜ਼ਰ ਆਏ। ਇਸ ਦੌਰਾਨ ਕਈ ਅਧਿਕਾਰੀ ਤੇ ਮੁਲਾਜ਼ਮ ਆਪਣੀਆਂ ਕੁਰਸੀਆਂ ਛੱਡ ਕਿਸੇ ਹੋਰ ਦੇ ਕਮਰਿਆਂ 'ਚ ਗੱਲਾਂਬਾਤਾਂ ਵੀ ਚੱਲ ਰਹੀਆਂ ਸਨ। ਇਸ ਦੌਰਾਨ ਜਦੋਂ ਲੋਕਾਂ ਦੀ ਪ੍ਰਤੀਕਿਰਿਆ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਸਰਕਾਰੀ ਦਫਤਰਾਂ ਦੀ ਕਾਰਗੁਜ਼ਾਰੀ ਵਿਚ ਕਾਫੀ ਸੁਧਾਰ ਆਇਆ ਹੈ। ਹਾਲਾਂਕਿ ਜ਼ਿਆਦਾਤਰ ਲੋਕਾਂ ਵੱਲੋਂ ਪਟਿਆਲਾ ਡੀਸੀ ਦਫਤਰ ਦੇ ਕੰਮ ਤੋਂ ਸੰਤੁਸ਼ਟੀ ਹੀ ਪ੍ਰਗਟਾਈ ਗਈ।