ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਹਾਲੀ ਡੀਸੀ ਦਫਤਰ ਵਿਖੇ ਅਚਨਚੇਤ ਛਾਪਾ ਮਾਰਿਆ ਗਿਆ ਤੇ ਅਧਿਕਾਰੀਆਂ ਦੀ ਹਾਜ਼ਰੀ ਦਾ ਜਾਇਜ਼ਾ ਲਿਆ ਗਿਆ। ਜਿੰਪਾ ਦੀ ਇਸ ਕਾਰਵਾਈ ਦੀ ਆਮ ਨਾਗਰਿਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੰਗਾ ਲੱਗਦਾ ਹੈ ਜਦੋਂ ਸਰਕਾਰ ਵੀ ਲੋਕਾਂ ਬਾਰੇ ਸੋਚਦੀ ਹੈ। ਮੰਤਰੀਆਂ ਦੀ ਇਸ ਕਾਰਵਾਈ ਨਾਲ ਦਫਤਰਾਂ ਵਿਚ ਆਮ ਲੋਕਾਂ ਦੀ ਵੀ ਆਵਾਜ਼ ਸੁਣੀ ਜਾਵੇਗੀ।