ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਕਰਜ਼ੇ ਦੀ ਜਾਂਚ ਦੇ ਨਾਲ-ਨਾਲ ਇਸ ਦੀ ਰਿਕਵਰੀ ਕਰਵਾਉਣ ਦੀ ਗੱਲ ਵੀ ਸਰਕਾਰ ਵੱਲੋਂ ਕਹੀ ਗਈ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ। ਇਸ ਦੀ ਜਾਂਚ ਕਰਵਾ ਕੇ ਰਿਕਵਰੀ ਕਰਵਾਈ ਜਾਵੇਗੀ ਕਿਉਂਕਿ ਇਹ ਲੋਕਾਂ ਦਾ ਪੈਸਾ ਹੈ।