ਝਾਰਖੰਡ ਦੇ ਦੇਵਘਰ ਵਿਚ ਲੋਕਾਂ ਨੂੰ ਬਚਾਉਣ ਲਈ ਚੱਲਿਆ ਰੈਸਕਿਊ ਆਪਰੇਸ਼ਨ ਤਕਰੀਬਨ 48 ਘੰਟਿਆਂ ਬਾਅਦ ਸਮਾਪਤ ਹੋ ਗਿਆ। ਇਸ ਆਪਰੇਸ਼ਨ ਵਿਚ ਹਵਾਈ ਫੌਜ NDRF ਤੇ ITBP ਦੀਆਂ ਟੀਮਾਂ ਨੇ ਚਲਾਇਆ ਪਰ ਇਹ ਆਪਰੇਸ਼ਨ ਇੰਨਾ ਆਸਾਨ ਨਹੀਂ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ 50 ਲੋਕ ਸਵਾਰ ਸਨ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਇਸ ਰੈਸਕਿਊ ਦੌਰਾਨ ਇਕ ਜਵਾਨ ਦੇ ਸੱਟੀ ਵੀ ਲੱਗੀ ਹੈ।