¡Sorpréndeme!

ਮਹਿੰਗਾਈ ਦੀ ਮਾਰ ਜਾਰੀ; ਹੁਣ ਤਾਂ ਦੁਕਾਨਦਾਰ ਵੀ ਕਰ ਰਹੇ ਨੇ ਤੌਬਾ

2022-04-07 137 Dailymotion

ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਪੱਤਰਕਾਰਾਂ ਵੱਲੋਂ ਜਦੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿਖੇ ਜਾ ਕੇ ਆਮ ਲੋਕਾਂ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿੰਗਾਈ ਇੰਨੀ ਕਿ ਜ਼ਿਆਦਾ ਹੋ ਗਈ ਹੈ ਕਿ ਗੁਜ਼ਾਰਾ ਔਖਾ ਹੈ। ਸਬਜ਼ੀਆਂ ਇੰਨੀਆ ਮਹਿੰਗੀਆਂ ਹਨ ਕਿ ਹੁਣ ਰੋਟੀ ਖਾਣੀ ਵੀ ਮੁਸ਼ਕਿਲ ਹੀ ਲਗਦੀ ਹੈ। ਇਕ ਦੁਕਾਨਦਾਰ ਨਾਲ ਗੱਲਬਾਤ ਕਰਨ 'ਤੇ ਉਸ ਨੇ ਕਿਹਾ ਕਿ ਸਬਜ਼ੀ ਦੇ ਭਾਅ ਵਧਣ ਕਾਰਨ ਗਾਹਕ ਵੀ ਘੱਟ ਹੀ ਆ ਰਿਹਾ ਹੈ। ਸਬਜ਼ੀਆਂ ਪਈਆਂ ਸੜ ਵੀ ਰਹੀਆਂ ਹਨ।