¡Sorpréndeme!

ਦਿਨ ਦਿਹਾੜੇ ਅੋਰਤ ਨਾਲ ਹੋਈ ਲੁੱਟਮਾਰ ਨਕਾਬਪੋਸ਼ ਲੁਟੇਰੇ ਅੋਰਤ ਦੀ ਚੈਨੀ ਖੋਹ ਕੇ ਫਰਾਰ

2019-08-31 4 Dailymotion

ਜਿਲ੍ਹਾ ਤਰਨ ਤਾਰਨ ਦੇ ਅਧੀਨ ਆਉਦੇ ਕਸਬਾ ਖਾਲੜਾ ਤੋ ਥੌੜੀ ਦੂਰ ਪਿੰਡ ਵੀਰਮ ਵਿਖੇ ਦਿਨ ਦਿਹਾੜੇ ਰਾਹ ਜਾਦੀ ਅੋਰਤ ਨਾਲ ਨਕਾਬਪੋਸ ਲੁਟੇਰਿਆ ਵੱਲੋ ਕੀਤੀ ਗਈ ਲੁੱਟਮਾਰ ਜਾਣਕਾਰੀ ਅਨੁਸਾਰ ਹਰਪ੍ਰੀਤ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਮੈ ਰੁਜਾਨਾ ਅੰਮ੍ਰਿਤਸਰ ਤੋ ਪਿੰਡ ਵੀਰਮ ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਸਾਮ ਸਿੰਘ ਜੀ ਨਾਰਲਾ ਵਿਖੇ ਸਰਧਾ ਨਾਲ ਮੱਥਾ ਟੇਕਣ ਆੳੇਦੀ ਹਾ।ਅੱਜ ਜਦ ਮੈ ਅੰਮ੍ਰਿਤਸਰ ਤੋ ਸਵੇਰੇ 12.30 ਦੇ ਕਰੀਬ ਆਪਣੀ ਐਕਟਿਵਾ ਤੇ ਗੁਰਦੁਆਰਾ ਸਾਹਿਬ ਆ ਸੀ ਤਾ ਜਦ ਮੈ ਪਿੰਡ ਵੀਰਮ ਦੇ ਨੇੜੇ ਪਹੁਚੀ ਤਾ ਮੇਰੇ ਪਿਛੇ ਆ ਰਹੇ ਦੋ ਨਕਾਬਪੋਸ ਦੋ ਮੋਨੇ ਵਿਅਕਤੀ ਜਿਨਾ ਨੇ ਮੂੰਹ ਤੇ ਕੱਪੜਾ ਬੱਨਿਆ ਹੋਇਆ ਸੀ ਅਤੇ ਕਾਲੇ ਰੰਗ ਦਾ ਬਿਨਾ ਨੰਬਰ ਪੱਲਸਰ ਮੋਟਰਸਾਈਕਲ ਮੇਰੀ ਐਕਟਿਵਾ ਵਿੱਵ ਮਾਰਿਆ ਜਿਸ ਨਾਲ ਮੇਰਾ ਸਤੁਲਨ ਵਿਗੜ ਗਿਆ ਅਤੇ ਮੈ ਐਕਟਿਵਾ ਸਮੇਤ ਸੜਕ ਤੇ ਡਿੱਗ ਗਈ ।ਜਿਸ ਤੋ ਬਾਅਦ ਨਕਾਬਪੋਸ ਨੋਜਵਾਨਾ ਮੇਰੇ ਨਾਲ ਹੱਥੋ ਪਾਈ ਕੀਤੀ ਅਤੇ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਮੇਰੀ ਕੁਟਮਾਰ ਕੀਤੀ ਅਤੇ ਨਕਾਬਪੋਸ ਵਿਅਕਤੀ ਦਾਤਰ ਦੀ ਨੋਕ ਤੇ ਮੇਰੇ ਗਲ ਵਿੱਚ ਪਾਈ ਚੈਨੀ ਖਿੱਚ ਕੇ ਲੈ ਗਏ ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਬਡਵੀਜਨ ਭਿੱਖੀਵਿੰਡ ਅਧੀਨ ਹੀ ਅਜਿਹੀ ਘਟਨਾ ਆਏ ਦਿਨ ਹੀ ਵਾਪਰ ਰਹੀਆ ਨੇ ਪ੍ਰੰਤੂ ਪੁਲਿਸ ਦੇ ਕੰਨਾ ਤੇ ਜੂੰ ਨਹੀ ਸਰਕ ਰਹੀ ਅਤੇ ਨਾ ਹੀ ਪ੍ਰਸਾਸਨ ਕੋਈ ਕਾਰਵਾਈ ਕਰ ਰਿਹਾ ਹੈ ।ਇਥੇ ਦੱਸਣਾ ਬਣਦਾ ਹੈ ਕਿ ਬੀਤੀ 1 ਅਗਸਤ ਨੂੰ ਹਲਕਾ ਖੇਮਕਰਨ ਦੇ ਸੀਨੀਅਰ ਪੱਤਰਕਾਰ ਅਤੇ ਖਾਲੜਾ ਵਿਖੇ ਪੜਾਉਣ ਆਉਦੀ ਟੀਚਰ ਅਤੇ ਖਾਲੜਾ ਤੋ ਮੱਖੀ ਵਿਖੇ ਡਾਕਟਰ ਦੀ ਦੁਕਾਨ ਕਰਦੇ ਵਿਅਕਤੀ ਨਾਲ ਵੀ ਲੁਟਮਾਰ ਹੋ ਚੁਕੀ ਹੈ।ਜਿਸ ਤੋ ਇਹ ਸਾਬਤ ਹੁੰਦਾ ਹੈ ਪ੍ਰਸਾਸਨ ਵੱਲੋ ਵਰਤੀ ਜਾ ਰਹੀ ਢਿਲ ਲੁਟਰਿਆ ਦੇ ਹੋਸਲੇ ਬੁਲੰਦ ਕਰ ਰਹੀ ਹੈ।