ਪੰਜਾਬ ਦੀ ਸਿਆਸਤ ਵਿੱਚ ਕੁਝ ਕੁ ਪਰਿਵਾਰਾਂ ਦਾ ਬੋਲਬਾਲਾ ਹੈ। ਹਰ ਨੇਤਾ ਆਪਣੇ ਪਰਿਵਾਰ ਨੂੰ ਹੀ ਪਾਲਣ 'ਚ ਲੱਗਾ ਹੋਇਆ ਹੈ। ਸਭ ਲਈ ਜਨਤਾ ਤੋਂ ਪਹਿਲਾਂ ਪਰਿਵਾਰ ਮਾਅਨੇ ਰੱਖਦਾ ਹੈ। ਪਰਿਵਾਰਵਾਦ ਦੀ ਇਸ ਸਿਆਸਤ ਵਿੱਚ ਪੰਜਾਬ ਦੇ ਲੋਕ ਘੁਣ ਵਾਂਗ ਪਿਸ ਰਹੇ ਹਨ।