¡Sorpréndeme!

ਪੁੱਤ ਨੇ ਕੀਤਾ ਪ੍ਰੇਮ ਵਿਆਹ, ਪਿਓ ਨੇ ਕੀਤਾ ਅਗ

2014-02-06 1,250 Dailymotion

ਚੰਡੀਗੜ੍ਹ-ਦੁਨੀਆ 'ਚ ਮਾਂ-ਬਾਪ ਦੇ ਰਿਸ਼ਤੇ ਦੀ ਰੱਬ ਵਾਂਗ ਪੂਜਾ ਕੀਤੀ ਜਾਂਦੀ ਹੈ ਪਰ ਕਈ ਵਾਰ ਕੁਝ ਲੋਕ ਇਸ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਮੋਹਾਲੀ ਦਾ ਹੈ, ਜਿੱਥੇ ਇਕ ਪਿਓ ਨੇ ਹੀ ਆਪਣੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣੇ ਦਾ ਰਹਿਣ ਵਾਲਾ ਲੜਕਾ ਕਮਲ ਕੌਸ਼ਲ ਅਤੇ ਅੰਬਾਲਾ ਦੀ ਰਹਿਣ ਵਾਲੀ ਲੜਕੀ ਵੀਰਪਾਲ ਕੌਰ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਦੋਹਾਂ ਨੇ ਆਪਣੇ ਵਿਆਹ ਲਈ ਘਰ ਵਾਲਿਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਮਲ ਦੇ ਘਰ ਵਾਲੇ ਨਹੀਂ ਮੰਨੇ, ਜਿਸ ਤੋਂ ਬਾਅਦ ਦੋਹਾਂ ਨੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਚੰਡੀਗੜ੍ਹ 'ਚ ਵਿਆਹ ਕਰਾ ਲਿਆ। ਇਕ ਦਿਨ ਕਮਲ ਜਦੋਂ ਆਪਣੀ ਪਤਨੀ ਵੀਰਪਾਲ ਨਾਲ ਜ਼ੀਰਕਪੁਰ ਹਾਦਸੇ ਦੇ ਇਕ ਮਾਮਲੇ ਸੰਬੰਧੀ ਪੇਸ਼ੀ ਲਈ ਮੋਹਾਲੀ ਦੀ ਅਦਾਲਤ 'ਚ ਪਹੁੰਚਿਆ ਤਾਂ ਉਸ ਦੇ ਪਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਉਸ ਨੂੰ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਲਿਆ।

ਅਦਾਲਤ ਤੋਂ ਕੁੱਝ ਦੂਰੀ 'ਤੇ ਜਾ ਕੇ ਕਮਲ ਨੇ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਛਾਲ ਮਾਰ ਦਿੱਤੀ। ਇੰਨੇ 'ਚ ਲੋਕਾਂ ਨੇ ਪੁਲਸ ਨੂੰ ਬੁਲਾ ਲਿਆ ਅਤੇ ਗੱਡੀ 'ਚ ਸਵਾਰ ਲੋਕ ਫਰਾਰ ਹੋ ਗਏ। ਕਮਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਕੀਤਾ ਹੈ, ਇਸ ਲਈ ਘਰ ਵਾਲੇ ਇਸ ਵਿਆਹ ਤੋਂ ਖੁਸ਼ ਨਹੀਂ ਹਨ, ਜਿਸ ਕਾਰਨ ਉਹ ਮੈਨੂੰ ਜ਼ਬਰਦਸਤੀ ਘਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਕਮਲ ਨੇ ਕਿਹਾ